Patiala: 1 October, 2019
Formation of ‘Bharat Scouts and Guides’ Unit at Multani Mal Modi College
A special programme was organised at Multani Mal Modi College, Patiala for formation and enrollment of students in newly introduced ‘Bharat Scouts and Guides’ Unit. On this occasion, Sh. Onkar Singh, State Organising Commissioner, Bharat Scouts and Guides, Punjab was invited for the formal formation of the unit. The Principal Dr. Khushvinder Kumar formally welcomed the Chief Guest and congratulated the students for joining the unit and said they are future ambassadors of healthy society, responsible for healthy environment as a part of group or individually. He further said students should participate in the activities for better social environment. He honoured the chief guest by presenting him a memento.
In his interactive inaugural session, Sh. Onkar Singh laid stress on being socially responsible, having faith in human values and co-operation. He also emphasized on the inculcation of leadership qualities in a person. He shared with the students about the working of the association of Bharat Scots and Guides at National and International level, various training camps it organizes, future endevours and local activities in very interesting and energetic way.
Incharge of College Girl’s unit Dr. Veenu Jain conducted the stage and explained that the unit of Bharat Scouts and guides will have 24 Rangers (Girls) and 24 Rovers (Boys). She further added that the activities of the group will be operational soon. Incharge of Boy’s unit Dr. Rupinder Singh proposed the vote of thanks. A large number of students showed keen interest in joining the group on the occasion.
ਪਟਿਆਲਾ: 01 ਅਕਤੂਬਰ, 2019
ਮੋਦੀ ਕਾਲਜ ਵਿਖੇ ‘ਭਾਰਤ ਸਕਾਊਟ ਐਂਡ ਗਾਈਡਜ਼’ ਦੇ ਯੂਨਿਟ ਦਾ ਗਠਨ
ਬੀਤੇ ਦਿਨੀਂ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕਾਲਜ ਦੀ ‘ਭਾਰਤ ਸਕਾਊਟ ਐਂਡ ਗਾਈਡਜ਼’ ਯੂਨਿਟ ਵਿੱਚ 48 ਵਿਦਿਆਰਥੀਆਂ ਦੀ ਭਰਤੀ ਕੀਤੀ ਗਈ। ਇਸ ਸਮਾਗਮ ਵਿੱਚ ਯੂਨਿਟ ਦੀ ਸਥਾਪਨਾ ਲਈ ‘ਭਾਰਤ ਸਕਾਊਟ ਐਂਡ ਗਾਈਡਜ਼, ਪੰਜਾਬ’ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ (ਸਕਾਊਟ) ਸ੍ਰ. ਉਂਕਾਰ ਸਿੰਘ ਸ਼ਾਮਿਲ ਹੋਏ, ਜਿੰਨ੍ਹਾਂ ਨੇ ਇਸ ਸੰਸਥਾ ਦੇ ਸਮੁੱਚੇ ਪ੍ਰਬੰਧ, ਕਾਰਜ-ਸ਼ੈਲੀ, ਨਿਯਮ ਅਤੇ ਗਤੀਵਿਧੀਆਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਰਸਮੀ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸਿਹਤਮੰਦ ਵਾਤਾਵਰਨ ਸਿਰਜਣ ਤੇ ਸਮਾਜਿਕ ਜ਼ਿੰਮੇਵਾਰੀ ਲਈ ਵਿਅਕਤੀਗਤ ਤੇ ਸਮੂਹਕ ਰੂਪ ਵਿੱਚ ਯੋਗਦਾਨ ਪਾਉਣ ਲਈ ਇਸ ਸੰਸਥਾ ਨਾਲ ਮੈਂਬਰ ਵਜੋਂ ਜੁੜਨ ‘ਤੇ ਵਧਾਈ ਦਿੱਤੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮੋਦੀ ਕਾਲਜ ਦੇ ਵਿਦਿਆਰਥੀ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਕੀਤੀਆਂ ਜਾਂਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਹਮੇਸ਼ਾਂ ਹੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਲੈਂਦੇ ਰਹਿਣਗੇ। ਵਿਸ਼ੇਸ਼ ਮਹਿਮਾਨ ਸ੍ਰ. ਉਂਕਾਰ ਸਿੰਘ ਨੇ ਵਿਦਿਆਰਥੀਆਂ ਦੀ ਭਰਵੀਂ ਗਿਣਤੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਮਾਜ ਨੂੰ ਚੰਗੇ ਨਾਗਰਿਕਾਂ ਨਾਲੋਂ ਜ਼ਿੰਮੇਵਾਰ ਨਾਗਰਿਕਾਂ ਦੀ ਵਧੇਰੇ ਲੋੜ ਹੈ। ਸਮਾਜਿਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਆਤਮਿਕ ਗੁਣਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਲੀਡਰਸ਼ਿਪ ਤੇ ਸਹਿਯੋਗ ਦੀ ਭਾਵਨਾ ਵੀ ਆਉਂਦੀ ਹੈ। ਉਹਨਾਂ ਨੇ ਇਸ ਸੰਸਥਾ ਦੇ ਵਿਸ਼ਵ ਪੱਧਰ ‘ਤੇ ਕੀਤੇ ਜਾ ਰਹੇ ਕਾਰਜਾਂ, ਟਰੇਨਿੰਗ ਕੈਂਪ, ਭਵਿੱਖਮੁਖੀ ਟੀਚੇ, ਸਥਾਨਕ ਗਤੀਵਿਧੀਆਂ ਆਦਿ ਕਈ ਪੱਖਾਂ ਸਬੰਧੀ ਜਾਣਕਾਰੀ ਬਾਰੇ ਰੋਚਿਕ ਤੇ ਜੋਸ਼ੀਲੇ ਅੰਦਾਜ਼ ਵਿੱਚ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਇੱਕ ਸਨਮਾਨ-ਚਿੰਨ੍ਹ ਵੀ ਭੇਂਟ ਕੀਤਾ ਗਿਆ। ਕਾਲਜ ਦੀ ਕੁੜੀਆਂ ਦੀ ਯੂਨਿਟ ਦੇ ਇੰਚਾਰਜ ਡਾ. ਵੀਨੂ ਜੈਨ ਨੇ ਸਟੇਜ ਸੰਚਾਲਨ ਦਾ ਕਾਰਜ ਸੰਭਾਲਦੇ ਹੋਏ ਦੱਸਿਆ ਕਿ ਇਸ ਯੂਨਿਟ ਵਿੱਚ 24 ਰੇਂਜਰ (ਲੜਕੀਆਂ) ਤੇ 24 ਰੋਵਰ (ਲੜਕੇ) ਦੀ ਚੋਣ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਯੂਨਿਟ ਦੁਆਰਾ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਜਲਦ ਹੀ ਉਲੀਕ ਕੇ ਅਮਲ ਵਿੱਚ ਲਿਆਂਦਾ ਜਾਵੇਗਾ। ਅੰਤ ‘ਤੇ ਲੜਕਿਆਂ ਦੀ ਯੂਨਿਟ ਦੇ ਇੰਚਾਰਜ ਡਾ. ਰੁਪਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ।
#mhrd #mmmcpta #scoutsandguides #scouts #multanimalmodicollegepatiala #modicollegepatiala #punjabiuniversitypatiala #pup #scouts #guides